ਏਕਤਾ (ਬਾਲ ਕਹਾਣੀ)

ਇੱਕ ਵਾਰ ਦੀ ਗੱਲ ਹੈ। ਇੱਕ ਪਿੰਡ ਵਿੱਚ ਤਿੰਨ ਦੋਸਤ ਚਿੰਟੂ, ਮਿੰਟੂ ਅਤੇ ਸ਼ਿੰਟ ਇੱਕੋ ਜਮਾਤ ਵਿੱਚ ਪੜ੍ਹਦੇ ਸਨ। ਉਹ ਸਾਰੇ ਆਪਸ ਵਿੱਚ ਰਲ ਕੇ ਖੇਡਦੇ ਸਨ।

ਇੱਕ ਦਿਨ ਸ਼ਿੰਟ ਨੇ ਕਿਹਾ ਚੱਲੋ ਯਾਰ ਆਪਾਂ ਸਾਰੇ ਸਾਈਕਲ ਤੇ ਘੁੰਮ ਕੇ ਆਉਨੇ ਹਾਂ। ਚਿੰਟੂ ਤੇ ਮਿੰਟ ਨੇ ਵੀ ਹਾਂ ਵਿੱਚ ਹਾਂ ਮਿਲਾ ਦਿੱਤੀ। ਫਿਰ ਉਹ ਸਾਈਕਲ ਤੇ ਘੁੰਮਣ ਚਲੇ ਗਏ।

ਮਿੰਟੂ ਤਾਂ ਸਾਈਕਲ ਚਲਾ ਰਿਹਾ ਸੀ, ਚਿੰਟੂ ਡੰਡੀ ‘ਤੇ ਬੈਠਾ ਸੀ ‘ਤੇ ਸ਼ਿੰਟੂ ਪਿਛੇ ਬੈਠਾ ਅਤੇ ਰਸਤੇ ਵਿੱਚ ਉਹਨਾਂ ਨੂੰ ਇੱਕ ਪੱਥਰ ਮਿਲਿਆ ਜੋ ਬਹੁਤ ਭਾਰਾ ਅਤੇ ਬਹੁਤ ਵੱਡਾ ਸੀ। ਫਿਰ ਚਿੰਟੂ ਨੇ ਕਿਹਾ ਕਿ ਮੈਂ ਪੱਥਰ ਪਾਸੇ ਕਰਾਂਗਾ।

ਪਰ ਉਸ ਦੀ ਕੋਸ਼ਿਸ਼ ਨਾ ਕਾਮਯਾਬ ਰਹੀ। ਫਿਰ ਉਸ ਦੇ ਦੋਨੋਂ ਦੋਸਤਾ ਨੇ ਇੱਕ-ਇੱਕ ਕਰਕੇ ਪੱਥਰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਨਾ ਸਫ਼ਲ ਹੋ ਪਾਏ । ਫਿਰ ਉਹਨਾਂ ਨੇ ਇੱਕ ਸਲਾਹ ਬਣਾਈ ਕਿ ਆਪਾਂ ਸਾਰੇ ਮਿਲ ਕੇ ਪੱਥਰ ਪਾਸੇ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਫਿਰ ਉਹਨਾਂ ਨੇ ਮਿਲ ਕੇ ਪੱਥਰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਕਾਮਯਾਬ ਰਹੇ। ਫਿਰ ਉਹ ਖ਼ੁਸ਼ੀ-ਖ਼ੁਸ਼ੀ ਸਾਈਕਲ ਤੇ ਘੁੰਮਣ ਚਲੇ ਗਏ।

ਸਿੱਖਿਆ – ਏਕਤਾ ਵਿੱਚ ਬਲ ਹੈ।

ਏਕਮਜੋਤ ਕੌਰ
ਸਪੁੱਤਰੀ- ਸ.ਹਰਜਿੰਦਰ ਸਿੰਘ
ਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਰੋਮਾਣਾ (ਬਠਿੰਡਾ)
ਮਾਰਗ ਦਰਸ਼ਕ-ਗਗਨ ਗਿੱਲ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

Facebook
Twitter
Email
WhatsApp
Telegram
Skype
Print

Leave a Comment

Your email address will not be published. Required fields are marked *

error: Content is protected !!
Scroll to Top