ਸੱਚ

ਤਾਂਬੇ ਦੀ ਚਮਕ ਅਕਸਰ, ਪਾਉਂਦੀ ਹੈ ਸੋਨੇ ਦਾ ਭੁਲੇਖਾ।

ਝੂਠ ਨਾ ਬੋਲਿਓ, ਆਖਰ ਰੱਬ ਨੂੰ ਦੇਣਾ ਪਵੇਗਾ ਲੇਖਾ।

ਜਿੱਤ ਉਸਦੀ ਹੀ ਹੋਣੀ ਹੈ ਜੋ ਸੱਚਾ-ਸੁੱਚਾ ਹੁੰਦਾ ਹੈ। ਕਦੇ ਕਿਸੇ ਦਾ ਝੂਠ ਬੋਲ ਕੇ,ਨਾ ਸਿਰ ਉੱਚਾ ਹੁੰਦਾ ਹੈ।

ਅਕਸਰ ਆਮ ਲੋਕ ਭੁਲੇਖਾ ਖਾ ਜਾਂਦੇ ਨੇ, ਹਰ ਵਾਰ ਉਹ ਝੂਠਿਆਂ ਦੀਆਂ ਗੱਲਾਂ ਵਿੱਚ ਆ ਜਾਂਦੇ ਨੇ।

ਸਭ ਨੂੰ ਪਤਾ ਹੈ ਸੋਨੇ ਦੀ ਚਮਕ ਵਿੱਚ ਵਾਧਾ ਹੁੰਦਾ ਹੈ, ਸੱਚ ਬੋਲਣ ਵਾਲਾ ਵਿਅਕਤੀ ਜ਼ਿਆਦਾਤਰ ਸਾਦਾ ਹੁੰਦਾ ਹੈ।

ਪੱਥਰ ਦੀਆਂ ਮੂਰਤੀਆਂ ਤੋਂ, ਲੋਕ ਦੁਆਵਾਂ ਮੰਗਦੇ ਨੇ, ਪਤਾ ਨਹੀਂ ਝੂਠ ਬੋਲਣ ਤੋਂ ਫ਼ਿਰ ਕਿਉਂ ਨਹੀਂ ਡਰਦੇ ਨੇ।

ਅਸੀਂ ਤਾਂ ਇਹੀ ਦੁਆ ਹਾਂ ਕਰਦੇ, ਕਿ ਹਰ ਕੋਈ ਸੱਚ ਬੋਲੇ।

ਇਮਾਨਦਾਰੀ, ਸੱਚ ਤੇ ਮਿਹਨਤ ਨਾਲ, ਕਾਮਯਾਬੀ ਦਾ ਦਰਵਾਜ਼ਾ ਖੋਲ੍ਹੇ।

-ਅਮਨਿੰਦਰ ਕੌਰ/ਕੋਮਲਪ੍ਰੀਤ ਕੌਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁ)
ਮੰਡੀ ਕਲਾਂ(ਬਠਿੰਡਾ)
ਮਾਰਗ ਦਰਸ਼ਕ-ਸ.ਗੁਰਵਿੰਦਰ ਸਿੰਘ ਸਿੱਧੂ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

Facebook
Twitter
Email
WhatsApp
Telegram
Print
Skype

Leave a Comment

Your email address will not be published. Required fields are marked *

error: Content is protected !!
Scroll to Top