ਅਲਫ਼ਾਜ-ਏ-ਬਚਪਨ
ਅਧਿਆਪਕ-ਮਨਪ੍ਰੀਤ ਕੌਰ( ਸਹਸ ਬੱਲੋ੍)
ਸਾਰੇ ਅਧਿਆਪਕਾਂ ਲਈ ਗੁਰੂ ਬਿਨਾਂ ਗਿਆਨ ਨਹੀਂ,ਗਿਆਨ ਬਿਨਾਂ ਮਾਣ ਨਹੀਂ,ਅਸੀਂ ਜੋ ਵੀ ਬਣੇ ਹਾਂ ਜੀਵਨ ‘ਚ,ਇਸ ਵਿੱਚ ਸਾਡਾ ਕੋਈ ਅਭਿਮਾਨ ਨਹੀਂ।ਕਲਮ ਫੜਾਉਂਦੇ ਨੇ, ਸੁਪਨੇ ਸਜਾਉਂਦੇ ਨੇ,ਭਟਕਦਿਆਂ ਨੂੰ ਸਹੀ ਰਾਹ ਦਿਖਾਉਂਦੇ ਨੇ।ਘਰ ਵਿੱਚ ਸਿਰਫ਼ ਮਾਪੇ ਸਮਝਾਉਂਦੇ ਨੇ,ਪਰ ਮੰਜ਼ਿਲ ਤੱਕ ਗੁਰੂ ਹੀ ਪਹੁੰਚਾਉਂਦੇ ਨੇ।ਗੁਰੂ ਮੇਰਾ ਹੈ ਚਾਨਣ ਵਾਂਗ,ਜੋ ਹਨੇਰੇ ਵਿੱਚ ਰਾਹ ਦਿਖਾਉਂਦਾ।ਕਹਿੰਦਾ ਮਿਹਨਤ ਕਰ ਓ ਬੱਚਿਆ!ਫਿਰ ਹੀ ਰੱਬ ਕਿਸਮਤ ਹੈ ਬਣਾਉਂਦਾ।ਕਦੀ ਗੱਲਾਂ ਨਾਲ, ਕਦੀ ਪਿਆਰ ਨਾਲ,ਕਦੀ ਹੱਸ ਕੇ, ਕਦੀ ਡਾਂਟ ਕੇ ਸਿਖਾਉਂਦੇ ਨੇ।ਮਾਸਟਰ ਜੀ! ਤੁਸੀਂ ਤਾਂ ਉਹ ਦਰੱਖਤ ਹੋ,ਜੋ ਧੁੱਪਾਂ ਚ ਸੜ
ਨਸ਼ੇ ਦੀ ਦਲਦਲ- ਜਸਪ੍ਰੀਤ ਕੌਰ( ਸਹਸ ਬੱਲੋ੍)
ਨਸ਼ੇ ਦੀ ਦਲਦਲ- ਜਸਪ੍ਰੀਤ ਕੌਰ( ਸਹਸ ਬੱਲੋ੍) ਨਸ਼ੇ ਦੀ ਦਲਦਲ ਰੰਗਲਾ ਪੰਜਾਬ ਸਾਰਾ ਫਿੱਕਾ ਪੈ ਗਿਆ,ਬਸ ਮੱਥੇ ‘ਤੇ ਕਲੰਕ ਵਾਲਾ ਟਿੱਕਾ ਰਹਿ ਗਿਆ।ਰੁਲ ਗਈ ਜਵਾਨੀ ਦੁੱਧ-ਮੱਖਣਾਂ ਨਾਲ ਪਾਲੀ,ਰੰਗ ਚਿਹਰੇ ਵਾਲਾ ਚੋਖਾ, ਸਾਰਾ ‘ਚਿੱਟਾ’ ਲੈ ਗਿਆ।ਹਨੇਰੀ ਨਸ਼ਿਆਂ ਦੀ ਐਸੀ ਵਗੀ,ਕਿ ਚਿਹਰਿਆਂ ਦਾ ਨੂਰ ਫਿੱਕਾ ਪੈ ਗਿਆ।ਦੱਸੋ ਕਿੱਥੋਂ ਵਧੇ-ਫੁੱਲੇ ਪੰਜਾਬ ਦਾ ਇਹ ਬੂਟਾ?ਜਿਹਦੀਆਂ ਜੜ੍ਹਾਂ ਵਿੱਚ ਸਦਾ ਲਈ, ਨਸ਼ੇ ਵਾਲਾ ਕੋਹੜ ਬਹਿ ਗਿਆ।ਕਿਉਂ ਵਿਰਾਸਤਾਂ ਦਾ ਮੁੱਲ ਨਿੱਤ ਬੋਲੀਆਂ ‘ਚ ਦੇਈਏ?ਨਵਾਂ ਕਰਕੇ ਆਗਾਜ਼, ਅਸੀਂ ਚੁੱਕਾਂਗੇ ਆਵਾਜ਼!ਨਸ਼ਾ-ਮੁਕਤ ਪੰਜਾਬ, ਸਾਡਾ ਇਹੋ ਹੀ ਖ਼ੁਆਬ,ਸਾਡਾ ਇਹੋ ਹੀ ਖ਼ੁਆਬ।
ਉੱਚੀ ਉਡਾਣ
ਉੱਚੀ ਉਡਾਣ ਮੰਜ਼ਿਲ ਆਪੇ ਹੀ ਆ ਜਾਣੀ ਹਿੱਸੇ ਤੁਹਾਡੇ,ਬਸ ਖੁਦ ਸੁਪਨਿਆਂ ਵਿੱਚ ਜਾਨ ਰੱਖੋ। ਮਿਹਨਤ ਕਰੋ ਸੱਚੇ ਦਿਲ ਤੋਂ,ਸਮੇਂ ਦੇ ਪਾਬੰਦ ਬਣੋ ਤੇ ਪੱਕੇ ਅਰਮਾਨ ਰੱਖੋ। ਲੋਕ ਜੋ ਵੀ ਕਹਿੰਦੇ, ਕਹਿ ਲੈਣ ਦਿਓ,ਆਪਣੀ ਤਕਦੀਰ ਬਦਲਣ ਲਈ ਜਜ਼ਬਾ ਮਹਾਨ ਰੱਖੋ। ਇਕੱਲਾ ਭੱਜ-ਭੱਜ ਕੇ ਕੁਝ ਨਹੀਂ ਹੋ ਸਕਦਾ,ਆਪਣੀ ਸੋਚ ਵਿੱਚ ਵੀ ਉੱਚੀ ਉਡਾਣ ਰੱਖੋ। — ਸ਼ਗਨਪ੍ਰੀਤ ਕੌਰਜਮਾਤ: ਅੱਠਵੀਂਪਿਤਾ: ਸ੍ਰੀ ਸੁਖਦੀਪ ਸਿੰਘਸਕੂਲ: ਸਹਸ ਕੋਠੇ ਨੱਥਾ ਸਿੰਘਗਾਈਡ ਅਧਿਆਪਕ: ਸ੍ਰੀਮਤੀ ਪਰਵਿੰਦਰ ਕੌਰ, ਪੰਜਾਬੀ ਮਿਸਟ੍ਰੈਸ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ Facebook Twitter Email WhatsApp Telegram Skype
ਧੀਆਂ ਦਾ ਸ਼ੁਕਰਾਨਾ
ਧੀਆਂ ਦਾ ਸ਼ੁਕਰਾਨਾ ਇੱਕ ਪਿੰਡ ਵਿੱਚ ਬਲਵਿੰਦਰ ਸਿੰਘ ਨਾਮ ਦਾ ਗਰੀਬ ਆਦਮੀ ਰਹਿੰਦਾ ਹੈ, ਜਿਸ ਦੀ ਪਤਨੀ ਦਾ ਨਾਮ ਜਸਵੀਰ ਕੌਰ ਹੈ। ਉਸ ਦੀਆਂ ਸਿਰਫ਼ ਦੋ ਹੀ ਧੀਆਂ ਹਨ। ਇੱਕ ਦਾ ਨਾਮ ਸਤਿੰਦਰ ਕੌਰ ਤੇ ਇੱਕ ਦਾ ਨਾਮ ਸਤਵੀਰ ਕੌਰ ਹੈ। ਉਹਨਾਂ ਦੋਵਾਂ ਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਹੈ। ਉਹ ਦੋਵੇਂ ਬਚਪਨ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹਨ। ਕਹਿੰਦੇ ਨੇ, ਜਦੋਂ ਕਿਸੇ ਨੂੰ ਕਿਸੇ ਕੰਮ ਦਾ ਸ਼ੌਂਕ ਹੁੰਦਾ ਹੈ ਤਾਂ ਉਹ ਸ਼ੌਂਕ ਪੂਰਾ ਕਰਨ ਦੀ ਥਾਂ ਉਸ ਤੋਂ ਹੋਰ
ਏਕਤਾ (ਬਾਲ ਕਹਾਣੀ)
ਏਕਤਾ (ਬਾਲ ਕਹਾਣੀ) ਇੱਕ ਵਾਰ ਦੀ ਗੱਲ ਹੈ। ਇੱਕ ਪਿੰਡ ਵਿੱਚ ਤਿੰਨ ਦੋਸਤ ਚਿੰਟੂ, ਮਿੰਟੂ ਅਤੇ ਸ਼ਿੰਟ ਇੱਕੋ ਜਮਾਤ ਵਿੱਚ ਪੜ੍ਹਦੇ ਸਨ। ਉਹ ਸਾਰੇ ਆਪਸ ਵਿੱਚ ਰਲ ਕੇ ਖੇਡਦੇ ਸਨ। ਇੱਕ ਦਿਨ ਸ਼ਿੰਟ ਨੇ ਕਿਹਾ ਚੱਲੋ ਯਾਰ ਆਪਾਂ ਸਾਰੇ ਸਾਈਕਲ ਤੇ ਘੁੰਮ ਕੇ ਆਉਨੇ ਹਾਂ। ਚਿੰਟੂ ਤੇ ਮਿੰਟ ਨੇ ਵੀ ਹਾਂ ਵਿੱਚ ਹਾਂ ਮਿਲਾ ਦਿੱਤੀ। ਫਿਰ ਉਹ ਸਾਈਕਲ ਤੇ ਘੁੰਮਣ ਚਲੇ ਗਏ। ਮਿੰਟੂ ਤਾਂ ਸਾਈਕਲ ਚਲਾ ਰਿਹਾ ਸੀ, ਚਿੰਟੂ ਡੰਡੀ ‘ਤੇ ਬੈਠਾ ਸੀ ‘ਤੇ ਸ਼ਿੰਟੂ ਪਿਛੇ ਬੈਠਾ ਅਤੇ ਰਸਤੇ ਵਿੱਚ
ਸਾਡਾ ਸਕੂਲ
ਸਾਡਾ ਸਕੂਲ ਸਾਡਾ ਸਕੂਲ ਹੈ ਬੜਾ ਮਹਾਨ, ਇੱਥੋਂ ਸਾਨੂੰ ਮਿਲੇ ਗਿਆਨ। ਜੋ ਸਕੂਲ ਵਿੱਚ ਸਮਾਂ ਗਵਾਏ, ਉਹ ਫਿਰ ਸਾਰੀ ਜ਼ਿੰਦਗੀ ਪਛਤਾਏ। ਜੋ ਨਹੀਂ ਕਰਦੇ ਅਧਿਆਪਕ ਦਾ ਆਦਰ, ਉਹਨਾਂ ਦਾ ਵੀ ਹੁੰਦਾ ਅਨਾਦਰ। ਇਹਦੇ ਤੋਂ ਮੈਨੂੰ ਮਿਲੇ ਸਕੂਨ,ਇਥੋਂ ਹੀ ਮੈਂ ਸੋਝੀ ਪਾਵਾਂ।ਬੁਰੇ ਭਲੇ ਦੀ ਸਮਝ ਕਰਾਵੇ,ਲੱਖ ਵਾਰੀ ਇਹਨੂੰ ਸੀਸ ਝੁਕਾਵਾਂ। ਦੀਪੂਸਪੁੱਤਰ-ਸ਼੍ਰੀ ਲਾਲ ਚੰਦਸਰਕਾਰੀ ਹਾਈ ਸਕੂਲ ਬਾਜਕ(ਬਠਿੰਡਾ)ਮਾਰਗਦਰਸ਼ਕ-ਸ੍ਰੀਮਤੀ ਭਗਵੰਤ ਕੌਰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ Facebook Twitter Email WhatsApp Telegram Skype Print Recent Posts
