ਡਾਕਟਰ ਬਣ ਜਾਵਾਂ
ਸੁਪਨਾ ਹੈ ਮੇਰੀ ਜ਼ਿੰਦਗੀ ਦਾ, ਮੈਂ ਪੜ੍ਹ ਕੇ ਅੱਗੇ ਵਧ ਜਾਵਾਂ, ਮਨ ਵਿੱਚ ਇਹ ਸੁਪਨਾ ਹੈ, ਮੈਂ ਡਾਕਟਰ ਬਣ ਜਾਵਾਂ।
ਡਾਕਟਰ ਬਣਨ ਦਾ ਫਲ ਹੈ ਵੱਡਾ, ਮੈਨੂੰ ਸੇਵਾ ਮਿਲੂ ਮਨੁੱਖਤਾ ਦੀ, ਦੂਰ ਕਰਾਂ ਦੁੱਖ ਸਾਰਿਆਂ ਦੇ, ਇਹ ਇੱਛਾ ਹੈ ਮੇਰੇ ਮਨ ਦੀ।
ਮੇਰੇ ਸੁਪਨੇ ਨਾਲ ਜੁੜਿਆ, ਸੁਪਨਾ ਮੇਰੇ ਮਾਪਿਆਂ ਦਾ, ਦਿਲੋਂ ਸਤਿਕਾਰ ਮੈਂ ਕਰ ਪਾਵਾਂ, ਡਾਕਟਰ ਸਿਹਤ ਦੇ ਰਾਖਿਆਂ ਦਾ।
ਤੰਦਰੁਸਤੀ ਨਾਲ ਸੁੱਖ ਹੈ ਮਿਲਦੇ, ਸੁਸਤੀ ਰੋਗ ਲਿਆਉਂਦੀ, ਮਨ ਕਰਦਾ ਡਾਕਟਰ ਬਣ ਕੇ, ਸਭ ਨੂੰ ਇਹ ਗੱਲ ਸਮਝਾਵਾਂ।
‘ਗੁਰਪ੍ਰੀਤ’ ਜੋ ਬੰਦੇ ਦੀ ਜਾਨ ਬਚਾਉਂਦਾ, ਉਹੀ ਡਾਕਟਰ ਰੱਬ ਕਹਾਉਂਦਾ, ਰੱਬ ਅੱਗੇ ਅਰਦਾਸ ਹੈ ਮੇਰੀ, ਮੈਂ ਡਾਕਟਰ ਬਣ ਜਾਵਾਂ।
–ਗੁਰਪ੍ਰੀਤ ਕੌਰ
ਸਪੁੱਤਰੀ ਸ.ਸੁਰਿੰਦਰ ਸਿੰਘ
ਸੇਂਟ ਜ਼ੇਵੀਅਰਜ਼ ਸਕੂਲ, ਰਾਮਪੁਰਾ ਫੂਲ।
ਆਪਣੇ ਦੋਸਤਾਂ ਨਾਲ ਸ਼ੇਅਰ ਕਰੋ
Facebook
Twitter
Email
WhatsApp
Telegram
Skype
Print
