ਤੇਰੇ ਬਾਬਤ...- ਜਸਵੀਰ ਕੌਰ
ਮੇਰੀ ਕਵਿਤਾ ਤੇਰੇ ਬਾਬਤ,
ਤੇਰੀ ਸ਼ਾਇਰੀ ਹੋਰਾਂ ਲਈ।
ਮੇਰੀ ਮੁਹੱਬਤ ਤੇਰੇ ਬਾਬਤ,
ਤੇਰੀ ਮੁਹੱਬਤ ਹੋਰਾਂ ਲਈ।
ਮੇਰੀ ਗ਼ੁਰਬਤ ਤੇਰੇ ਬਾਬਤ,
ਤੇਰੀ ਗ਼ੁਰਬਤ ਹੋਰਾਂ ਲਈ।
ਮੇਰਾ ਸਜਣਾ ਤੇਰੀ ਬਾਬਤ,
ਤੇਰੀ ਸੁਹਬਤ ਹੋਰਾਂ ਲਈ।
ਮੇਰਾ ਰੋਣਾ ਤੇਰੇ ਬਾਬਤ,
ਤੇਰੇ ਹੰਝੂ ਹੋਰਾਂ ਲਈ।
ਮੇਰੀਆਂ ਖੁਸੀਆਂ ਤੇਰੀ ਬਾਬਤ,
ਤੇਰੇ ਹਾਸੇ ਹੋਰਾਂ ਲਈ।
ਜਸਵੀਰ ਦੀ ਕਵਿਤਾ ਤੇਰੇ ਬਾਬਤ,
ਤੇਰੀ ਸ਼ਾਇਰੀ ਹੋਰਾਂ ਲਈ।
ਜਸਵੀਰ ਕੌਰ।
ਆਪਣੇ ਦੋਸਤਾਂ ਨਾਲ ਸ਼ੇਅਰ ਕਰੋ
Facebook
Twitter
Email
WhatsApp
Telegram
Skype
Print
