ਨਸ਼ੇ
ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਬਹੁਤ ਵੱਧ ਰਹੀ ਹੈ, ਖਾਸ ਕਰਕੇ ਨੌਜਵਾਨ ਵਰਗ ਵਿੱਚ ਇਸ ਸਮੱਸਿਆ ਨੂੰ ਬਹੁਤ ਦੇਖਿਆ ਜਾ ਰਿਹਾ ਹੈ। ਪੰਜਾਬ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ। ਇਹਦਾ ਮੁੱਖ ਕਾਰਨ ਪੰਜਾਬ ਸਰਹੱਦੀ ਰਾਜ ਹੈ। ਨਸ਼ਿਆਂ ਨਾਲ ਨੌਜਵਾਨ ਆਪਣੀ ਸਾਰੀ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਨ, ਓਹ ਆਪਣੇ ਜੀਵਨ ਵਿੱਚ ਆਪਣੇ ਭਵਿੱਖ ਵਾਰੇ ਕੁੱਝ ਨਹੀਂ ਸੋਚ ਸਕਦੇ, ਕਿਉਂਕਿ ਨਸ਼ੇ ਕਾਰਨ ਓਹਨਾਂ ਦਾ ਧਿਆਨ ਭਵਿੱਖ ਦੇ ਟੀਚਿਆਂ ਵੱਲ ਜਾਂਦਾ ਹੈ। ਨਹੀਂ, ਇਹਨਾਂ ਨਸ਼ਿਆਂ ਦੀ ਦਲਦਲ ਵਿੱਚ ਕਿੰਨੇ ਹੀ ਘਰ ਬਰਬਾਦ ਹੋ ਚੁੱਕੇ ਹਨ। ਵਿਦਿਆਰਥੀ ਵਰਗ ਉੱਤੇ ਨਸ਼ਿਆਂ ਦਾ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਬਿਕਰੀ ਤੇ ਪਾਬੰਦੀ ਪੂਰਨ ਤੌਰ ਤੇ ਲਗਾਉਣੀ ਚਾਹੀਦੀ ਹੈ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ। ਸਮਾਜਿਕ ਸੰਸਥਾਵਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਨਤਕ ਤੌਰ ਤੇ ਇਕੱਠ ਕਰਕੇ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ। ਸਕੂਲਾਂ ਤੇ ਕਾਲਜਾਂ ਵਿੱਚ ਵੀ ਨਸ਼ੇ ਦੇ ਮਾੜੇ ਨਤੀਜਿਆਂ ਬਾਰੇ ਜਾਂ ਮਾੜੇ ਪੱਖਾਂ ਵਾਰੇ ਇੱਕ ਵਿਸ਼ਾ ਹੋਣਾ ਚਾਹੀਦਾ ਹੈ। ਜੋ ਸਾਰਿਆਂ ਨੂੰ ਲਾਜ਼ਮੀ ਪੜ੍ਹਾਇਆ ਜਾਣਾ ਚਾਹੀਦਾ ਹੈ।

–ਅਰਮਾਨ ਸਿੰਘ
ਸਰਕਾਰੀ ਪ੍ਰਾਇਮਰੀ ਸਕੂਲ, ਕਮਾਲੂ-ਸਵੈਚ
ਮਾਰਗਦਰਸ਼ਕ ਅਧਿਆਪਕ- ਨਿਸ਼ਾ ਰਾਣੀ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

Facebook
Twitter
Email
WhatsApp
Telegram
Skype
Print

Recent Posts

ਅਧਿਆਪਕ-ਮਨਪ੍ਰੀਤ ਕੌਰ( ਸਹਸ ਬੱਲੋ੍)

Leave a Comment

Your email address will not be published. Required fields are marked *

error: Content is protected !!
Scroll to Top