ਸਾਰੇ ਅਧਿਆਪਕਾਂ ਲਈ
ਗੁਰੂ ਬਿਨਾਂ ਗਿਆਨ ਨਹੀਂ,
ਗਿਆਨ ਬਿਨਾਂ ਮਾਣ ਨਹੀਂ,
ਅਸੀਂ ਜੋ ਵੀ ਬਣੇ ਹਾਂ ਜੀਵਨ ‘ਚ,
ਇਸ ਵਿੱਚ ਸਾਡਾ ਕੋਈ ਅਭਿਮਾਨ ਨਹੀਂ।
ਕਲਮ ਫੜਾਉਂਦੇ ਨੇ, ਸੁਪਨੇ ਸਜਾਉਂਦੇ ਨੇ,
ਭਟਕਦਿਆਂ ਨੂੰ ਸਹੀ ਰਾਹ ਦਿਖਾਉਂਦੇ ਨੇ।
ਘਰ ਵਿੱਚ ਸਿਰਫ਼ ਮਾਪੇ ਸਮਝਾਉਂਦੇ ਨੇ,
ਪਰ ਮੰਜ਼ਿਲ ਤੱਕ ਗੁਰੂ ਹੀ ਪਹੁੰਚਾਉਂਦੇ ਨੇ।
ਗੁਰੂ ਮੇਰਾ ਹੈ ਚਾਨਣ ਵਾਂਗ,
ਜੋ ਹਨੇਰੇ ਵਿੱਚ ਰਾਹ ਦਿਖਾਉਂਦਾ।
ਕਹਿੰਦਾ ਮਿਹਨਤ ਕਰ ਓ ਬੱਚਿਆ!
ਫਿਰ ਹੀ ਰੱਬ ਕਿਸਮਤ ਹੈ ਬਣਾਉਂਦਾ।
ਕਦੀ ਗੱਲਾਂ ਨਾਲ, ਕਦੀ ਪਿਆਰ ਨਾਲ,
ਕਦੀ ਹੱਸ ਕੇ, ਕਦੀ ਡਾਂਟ ਕੇ ਸਿਖਾਉਂਦੇ ਨੇ।
ਮਾਸਟਰ ਜੀ! ਤੁਸੀਂ ਤਾਂ ਉਹ ਦਰੱਖਤ ਹੋ,
ਜੋ ਧੁੱਪਾਂ ਚ ਸੜ ਕੇ ਸਾਨੂੰ ਛਾਵੇਂ ਬਿਠਾਉਂਦੇ ਨੇ।
ਜਿੱਤਣ ਵਾਲੇ ਬੰਦੇ ਤਾਂ ਬਹੁਤ ਵੇਖੇ,
ਪਰ ਜੇਤੂ ਬਣਾਉਣ ਵਾਲੇ ਘੱਟ ਦੇਖੇ।
ਹਰ ਸਫ਼ਲਤਾ ਦੇ ਪਿੱਛੇ ਅਧਿਆਪਕ ਦਾ ਹੁੰਦਾ ਹੱਥ,
ਤਾਂ ਹੀ ਤਾਂ ਗੁਰੂ ਦੀ ਮਿਹਨਤ ਦਾ ਰੰਗ ਹੁੰਦਾ ਅਲੱਗ।
ਵਿਦਿਆਰਥਣ ਦਾ ਨਾਮ: ਮਨਪ੍ਰੀਤ ਕੌਰ ਸਪੁੱਤਰੀ ਸ੍ਰ ਰਣਜੀਤ ਸਿੰਘ
ਜਮਾਤ: ਨੌਵੀਂ ‘ਏ’
ਗਾਈਡ ਅਧਿਆਪਕ: ਹਰਪ੍ਰੀਤ ਸਿੰਘ ਜਟਾਣਾ
ਸਕੂਲ ਦਾ ਨਾਮ: ਸਰਕਾਰੀ ਹਾਈ ਸਕੂਲ ਬੱਲੋ, ਬਠਿੰਡਾ
