ਨਸ਼ੇ ਦੀ ਦਲਦਲ- ਜਸਪ੍ਰੀਤ ਕੌਰ( ਸਹਸ ਬੱਲੋ੍)
ਨਸ਼ੇ ਦੀ ਦਲਦਲ
ਰੰਗਲਾ ਪੰਜਾਬ ਸਾਰਾ ਫਿੱਕਾ ਪੈ ਗਿਆ,
ਬਸ ਮੱਥੇ ‘ਤੇ ਕਲੰਕ ਵਾਲਾ ਟਿੱਕਾ ਰਹਿ ਗਿਆ।
ਰੁਲ ਗਈ ਜਵਾਨੀ ਦੁੱਧ-ਮੱਖਣਾਂ ਨਾਲ ਪਾਲੀ,
ਰੰਗ ਚਿਹਰੇ ਵਾਲਾ ਚੋਖਾ, ਸਾਰਾ ‘ਚਿੱਟਾ’ ਲੈ ਗਿਆ।
ਹਨੇਰੀ ਨਸ਼ਿਆਂ ਦੀ ਐਸੀ ਵਗੀ,
ਕਿ ਚਿਹਰਿਆਂ ਦਾ ਨੂਰ ਫਿੱਕਾ ਪੈ ਗਿਆ।
ਦੱਸੋ ਕਿੱਥੋਂ ਵਧੇ-ਫੁੱਲੇ ਪੰਜਾਬ ਦਾ ਇਹ ਬੂਟਾ?
ਜਿਹਦੀਆਂ ਜੜ੍ਹਾਂ ਵਿੱਚ ਸਦਾ ਲਈ, ਨਸ਼ੇ ਵਾਲਾ ਕੋਹੜ ਬਹਿ ਗਿਆ।
ਕਿਉਂ ਵਿਰਾਸਤਾਂ ਦਾ ਮੁੱਲ ਨਿੱਤ ਬੋਲੀਆਂ ‘ਚ ਦੇਈਏ?
ਨਵਾਂ ਕਰਕੇ ਆਗਾਜ਼, ਅਸੀਂ ਚੁੱਕਾਂਗੇ ਆਵਾਜ਼!
ਨਸ਼ਾ-ਮੁਕਤ ਪੰਜਾਬ, ਸਾਡਾ ਇਹੋ ਹੀ ਖ਼ੁਆਬ,
ਸਾਡਾ ਇਹੋ ਹੀ ਖ਼ੁਆਬ।
ਨਾਮ: ਜਸਪ੍ਰੀਤ ਕੌਰ
ਜਮਾਤ: ਛੇਵੀਂ ‘ਏ’
ਸਰਕਾਰੀ ਹਾਈ ਸਕੂਲ ਬੱਲੋ ਬਠਿੰਡਾ
ਗਾਈਡ ਅਧਿਆਪਕ :-ਰੇਸ਼ਮ ਸਿੰਘ ਮਾਨ (ਪੰਜਾਬੀ ਮਾਸਟਰ)
ਆਪਣੇ ਦੋਸਤਾਂ ਨਾਲ ਸ਼ੇਅਰ ਕਰੋ
Facebook
Twitter
Email
WhatsApp
Telegram
Skype
Print
