ਕਵਿਤਾ -ਮਾਂ-ਡਾ.ਮਨਪ੍ਰੀਤ ਕੌਰ ਸਿੱਧੂ

ਮਾਂ

ਮੇਰੀ ਮਾਂ ਮੇਰੇ ਲਈ ਸਭ ਕੁਝ,
ਸਭ ਤੋਂ ਪਿਆਰੀ ਲੱਗੇ।

ਲੱਖਾਂ ਪੀੜਾਂ ਸਹਿ ਕੇ
ਮੈਨੂੰ ਜਨਮ ਸੀ ਜਿਸਨੇ ਦਿੱਤਾ,
ਮੂੰਹੋਂ ਮੈਂ ਜੋ ਸੀ ਕੱਢਿਆ
ਚੁੱਪ ਚੁਪੀਤੇ ਉਹ ਸਭ ਕੀਤਾ।

ਮੂੰਹੋਂ ਕਦੇ ਉਫ਼ ਤੱਕ ਨਾ ਬੋਲਿਆ,
ਨਾ ਹੀ ਕਿਸੇ ਦੇ ਅੱਗੇ ਦਿਲ ਆਪਣਾ ਖੋਲ੍ਹਿਆ।
ਮੇਰੇ ਲਈ ਵੀ ਉਸ ਦਾ ਹਾਸਾ
ਚੰਨ, ਤਾਰੇ, ਸੂਰਜ ਸੱਭੇ।

ਮੇਰੀ ਮਾਂ ਮੇਰੇ ਲਈ ਸਭ ਕੁਝ,
ਸਭ ਤੋਂ ਪਿਆਰੀ ਲੱਗੀ।

ਬਚਪਨ ਬੀਤਿਆ ਆਈ ਜਵਾਨੀ,
ਮੌਜਾਂ ਦੇ ਦਿਨ ਹੁਣ ਲੱਗਣ ਕਹਾਣੀ,
ਧੀ ਦੇ ਵਿਆਹ ਦੇ ਫਿਕਰਾਂ ਦੇ ਵਿੱਚ,
ਮਾਂ ਵੀ ਡੁੱਬੀ-ਡੁੱਬੀ ਲੱਗੇ।

ਮੇਰੀ ਮਾਂ ਮੇਰੀ ਲਈ ਸਭ ਕੁਝ,
ਸਭ ਤੋਂ ਪਿਆਰੀ ਲੱਗੇ।

ਮਾਂ ਬਣਦਿਆਂ ਹਰ ਪਲ
ਬੱਚਿਆਂ ਲਈ ਖੁਸ਼ੀ ਦੀ ਚਾਹਤ।
ਮੇਰੀ ਮਾਂ ਦੇ ਮੇਰੇ ਲਈ ਕੀਤੇ,
ਹਰ ਤਿਆਗ ਦਾ ਅਹਿਸਾਸ ਕਰਾਵੇ।

ਮਾਂ ਮੈਨੂੰ ਕੋਈ ਮੂਰਤ,
ਕੋਈ ਦੇਵੀ ਲੱਗੇ।

ਮੇਰੀ ਮਾਂ ਮੇਰੇ ਲਈ ਸਭ ਕੁਝ,
ਸਭ ਤੋਂ ਪਿਆਰੀ ਲੱਗੇ।

ਮਾਵਾਂ ਹੁੰਦੀਆਂ ਠੰਡੀਆਂ ਛਾਵਾਂ,
ਭਾਵੇਂ ਜਗ ਹੀ ਕਹਿੰਦਾ।
ਖੁਦ ਬੇਟੀ ਤੋਂ ਪਤਨੀ ਤੇ ਫਿਰ ਮਾਂ ਬਣਦਿਆਂ,
ਇਸਦਾ ਅਸਲੀ ਅਰਥ ਹੈ ਸਮਝੀਂ ਪੈਂਦਾ।

ਇਸ ਤੋਂ ਪਹਿਲਾਂ ਤਾਂ ਇਹ ਕਹਾਵਤ,
ਸਿਰਫ਼ ਸੁਣੀ-ਸੁਣੀ ਹੀ ਲੱਗੇ।

ਮੇਰੀ ਮਾਂ ਮੇਰੇ ਲਈ ਸਭ ਕੁਝ,
ਸਭ ਤੋਂ ਪਿਆਰੀ ਲੱਗੇ..।

ਡਾ. ਮਨਪ੍ਰੀਤ ਕੌਰ ਸਿੱਧੂ
ਰਾਮਪੁਰਾ ਫੂਲ (ਬਠਿੰਡਾ)
ਪੰਜਾਬ (ਭਾਰਤ)

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

Facebook
Twitter
Email
WhatsApp
Telegram
Skype
Print

Leave a Comment

Your email address will not be published. Required fields are marked *

error: Content is protected !!
Scroll to Top