ਅਲਫ਼ਾਜ-ਏ-ਕਵਿਤਾ

ਵੈਰਾਗੇ ਨੈਣ- ਜਸਵੀਰ ਕੌਰ

ਵੈਰਾਗੇ ਨੈਣ- ਜਸਵੀਰ ਕੌਰ ਸੱਜਣਾ ਬਾਝ ਵੈਰਾਗੇ ਨੈਣ , ਕਿੰਨੀਆਂ ਰਾਤਾਂ ਜਾਗੇ ਨੈਣ। ਯਾਦ ਤੇਰੀ ਦਾ ਬੂਹਾ ਢੋਅ ਕੇ, ਬੁਸ ਬੁਸ ਕਰਕੇ ਜਾਗੇ ਨੈਣ। ਕਦ ਹੋਵਣਗੇ ਮੇਲੇ ਸੱਜਣਾ, ਹੋਵਣ ਕਦੋਂ ਸੁਭਾਗੇ ਨੈਣ। ਜੱਗ ਦੀਆਂ ਤਕਦੀਰਾਂ ਪਲਟਣ, ਜਦ ਕਿਧਰੇ ਵੀ ਜਾਗੇ ਨੈਣ। ਜਸਵੀਰ ਕੌਰ। ਆਪਣੇ ਦੋਸਤਾਂ ਨਾਲ ਸ਼ੇਅਰ ਕਰੋ Facebook Twitter Email WhatsApp Telegram Skype Print Recent Posts

Read More »

ਮੇਰੀਓ ਲਾਡਲੀਓ

ਮੇਰੀਓ ਲਾਡਲੀਓ ਜਨਮ ਦਿਨ ਮੁਬਾਰਕ, ਮੇਰੀਓ ਲਾਡਲੀਓ!ਤੁਹਾਡੇ ਬਾਰੇ ਮੈਂ ਕੀ ਆਖਾਂ?ਤੁਸੀਂ ਮੇਰੀ ਇਬਾਰਤ ਦੇ ਪਹਿਲੇ ਸ਼ਬਦ, ਮੇਰੀ ਰੂਹ ਦੀਆਂ ਖਿੜੀਆਂ ਹੋਈਆਂ ਰੁੱਤਾਂ, ਮੇਰੀਆਂ ਅੱਖਾਂ ਦੇ ਹੁਸੀਨ ਸੁਪਨੇ, ਮੇਰੇ ਅਸਤਿਤਵ ਨੂੰ ਬਿਆਨ ਕਰਦੀਆਂ ਖ਼ੂਬਸੂਰਤ ਸਤਰਾਂ।ਤੁਹਾਨੂੰ ਤੱਕਿਆਂ ਮੇਰੇ ਅੰਦਰ ਕੋਈ ਸੂਰਜ ਮਘਦਾ ਹੈ। ਜਿਵੇਂ-ਜਿਵੇਂ ਤੁਹਾਡੀ ਉਮਰ ਦਾ ਹਰ ਸਾਲ ਚੜ੍ਹਦਾ ਹੈ,ਤੁਹਾਡੀ ਸੋਚ ਵਿੱਚ ਵੀ ਡੂੰਘਾਈ ਆਉਂਦੀ ਹੈ।ਭਵਿੱਖ ਦੀ ਲੰਮੀ ਉਡਾਣ ਦੀ ਕਲਪਨਾ ਮੇਰੀਆਂ ਅੱਖਾਂ ਵਿੱਚ ਵੀ ਨਮੀ ਲਿਆਉਂਦੀ ਹੈ।ਕਦੇ ਸੋਚਾਂ ਤਾਂ ਲੱਗਦਾ ਹੈ, ਜਿਵੇਂ ਉਹ ਪਲ ਵੀ ਉਦੋਂ ਠਹਿਰ ਗਿਆ ਸੀ,ਜਦੋਂ ਤੁਸੀਂ ਮੇਰੇ ਹੱਥਾਂ ਵਿੱਚ ਆਪਣਾ ਨਿੱਕਾ -ਨਿੱਕਾ ਹੱਥ ਦਿੱਤਾ ਸੀ।ਮੇਰੀ ਬੁੱਕਲ ਦੇ ਵਿੱਚ ਨਿੱਕੀ ਜਿਹੀ ਦੁਨੀਆ,ਤੇ ਮੇਰੀ ਕਿਸਮਤ ਵਿੱਚ ਰੱਬ ਨੇ ਪੂਰਾ ਹੀ ਅਸਮਾਨ ਰੱਖ ਦਿੱਤਾ ਸੀ।ਉਹ ਸਮਾਂ ਹੁਣ ਸੁਪਨਿਆਂ ਦੀ ਨਵੀਂ ਪਰਵਾਜ਼ ਲਿਆਉਂਦਾ ਹੈ, ਪਰ ਮੇਰੇ ਦਿਲ ਦੇ ਕਿਸੇ ਕੋਨੇ ਵਿੱਚ ਤੁਹਾਡਾ ਬੇਫ਼ਿਕਰਾ ਜਿਹਾ ਬਚਪਨ ਅੱਜ ਵੀ ਜਿਊਂਦਾ ਹੈ।ਤੁਸੀਂ ਦੁਨੀਆ ਲਈ ਬੇਸ਼ੱਕ ਦੋ ਧੀਆਂ ਹੀ ਹੋ,ਪਰ ਤੁਹਾਡਾ ਹਰ ਸਾਹ ਮੇਰੇ ਲਈ ਜ਼ਿੰਦਗੀ ਜਿਊਣ ਦਾ ਨਵਾਂ ਮਕਸਦ ਬਣਾਉਂਦਾ ਹੈ।ਰੱਬਾ! ਮੇਰੀ ਨਿੱਕੀ

Read More »

ਤੇਰੇ ਬਾਬਤ…- ਜਸਵੀਰ ਕੌਰ

ਤੇਰੇ ਬਾਬਤ…- ਜਸਵੀਰ ਕੌਰ ਮੇਰੀ ਕਵਿਤਾ ਤੇਰੇ ਬਾਬਤ, ਤੇਰੀ ਸ਼ਾਇਰੀ ਹੋਰਾਂ ਲਈ। ਮੇਰੀ ਮੁਹੱਬਤ ਤੇਰੇ ਬਾਬਤ, ਤੇਰੀ ਮੁਹੱਬਤ ਹੋਰਾਂ ਲਈ। ਮੇਰੀ ਗ਼ੁਰਬਤ ਤੇਰੇ ਬਾਬਤ, ਤੇਰੀ ਗ਼ੁਰਬਤ ਹੋਰਾਂ ਲਈ। ਮੇਰਾ ਸਜਣਾ ਤੇਰੀ ਬਾਬਤ, ਤੇਰੀ ਸੁਹਬਤ ਹੋਰਾਂ ਲਈ। ਮੇਰਾ ਰੋਣਾ ਤੇਰੇ ਬਾਬਤ, ਤੇਰੇ ਹੰਝੂ ਹੋਰਾਂ ਲਈ। ਮੇਰੀਆਂ ਖੁਸੀਆਂ ਤੇਰੀ ਬਾਬਤ, ਤੇਰੇ ਹਾਸੇ ਹੋਰਾਂ ਲਈ। ਜਸਵੀਰ ਦੀ ਕਵਿਤਾ ਤੇਰੇ ਬਾਬਤ, ਤੇਰੀ ਸ਼ਾਇਰੀ ਹੋਰਾਂ ਲਈ। ਜਸਵੀਰ ਕੌਰ। ਆਪਣੇ ਦੋਸਤਾਂ ਨਾਲ ਸ਼ੇਅਰ ਕਰੋ Facebook Twitter Email WhatsApp Telegram Skype Print Recent Posts

Read More »

ਬਾਲਪਨ (ਕਵਿਤਾ)- ਕਮਲ ਸੇਖੋਂ

ਬਾਲਪਨ (ਕਵਿਤਾ)- ਕਮਲ ਸੇਖੋਂ ਕੀਤਾ ਨਹੀਂ ਸੀ ਭੇਦ ਭਾਵ , ਜਾਤਾਂ ਅਤੇ ਪਾਤਾਂ ਵਿੱਚ ਪੜ੍ਹਦੇ ਸਾਂ ਜਦੋਂ ਅਸੀਂ ਕੱਚੀਆਂ ਜਮਾਤਾਂ ਵਿੱਚ । ਕੱਚੀ ਜਿਹੇ ਉਮਰ ਵਿੱਚ ਪੱਕੇ ਉਹ ਹਾਣੀ ਸੀ ਕੱਚਾ ਹੀ ਉਹ ਘੜਾ ਪੀਂਦੇ ਜੀਹਦੇ ਵਿੱਚੋਂ ਪਾਣੀ ਸੀ ਏ.ਸੀ. ਜਿੰਨੀ ਠੰਢ ਹੁੰਦੀ, ਕੱਚੀਆਂ ਸਵਾਤਾਂ ਵਿੱਚ ਪੜ੍ਹਦੇ ਸਾਂ… ਪੱਥਰ ‘ਤੇ ਲਕੀਰ ਹੁੰਦੀ ‘ਭੈਣ ਜੀ’ ਜੋ ਕਹਿੰਦੇ ਸੀ ਰੱਬ ਨਾਲੋ ਪਹਿਲਾਂ ਨਾਂ ਭੈਣ ਜੀ ਦਾ ਲੈਂਦੇ ਸੀ ਧੂਣੀ ਬਾਲ ਸੇਕਦੇ ਸਾਂ, ਠੰਢ ਦੀਆਂ ਰਾਤਾਂ ਵਿੱਚ ਪੜ੍ਹਦੇ ਸਾਂ… ਸੂਰਜ ਵੱਲ ਮੂੰਹ ਕਰ ਫੱਟੀ ਨੂੰ ਸੁਕਾਉਂਦੇ ਸਾਂ ਵੀਰੇ ਕੋਲੋਂ ਸੋਹਣੇ ਸੋਹਣੇ ਪੂਰਨੇ ਪਵਾਉਂਦੇ ਸਾਂ ਸਿਆਹੀ ਵਾਲੀ ਟਿੱਕੀ ਪਾਉਂਦੇ ਸਾਂ ਦਵਾਤਾਂ ਵਿਚ ਪੜ੍ਹਦੇ ਸਾਂ… ‘ਕੱਠੇ ਬੈਠ ਰੋਟੀ ਅੱਧੀ ਛੁੱਟੀ ਵੇਲੇ ਖਾਂਦੇ ਸਾਂ ਅੰਬ ਦੇ ਅਚਾਰ ਨਾਲ ਚੁਫੇਰਾ ਮਹਿਕਾਂਦੇ ਸਾਂ ਸਭ ਤੋਂ ਪਿਆਰਾ ਬਾਲਪਨ, ਰੱਬ ਦੀਆਂ ਦਾਤਾਂ ਵਿੱਚੋਂ ਪੜ੍ਹਦੇ ਸਾਂ… ✍️ਕਮਲ ਸੇਖੋਂ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ Facebook Twitter Email WhatsApp Telegram Skype Print Recent Posts

Read More »

ਕਵਿਤਾ-ਮਾਂ- ਡਾ ਮਨਪ੍ਰੀਤ ਕੌਰ ਸਿੱਧੂ

ਕਵਿਤਾ -ਮਾਂ-ਡਾ.ਮਨਪ੍ਰੀਤ ਕੌਰ ਸਿੱਧੂ ਮਾਂ ਮੇਰੀ ਮਾਂ ਮੇਰੇ ਲਈ ਸਭ ਕੁਝ, ਸਭ ਤੋਂ ਪਿਆਰੀ ਲੱਗੇ। ਲੱਖਾਂ ਪੀੜਾਂ ਸਹਿ ਕੇ ਮੈਨੂੰ ਜਨਮ ਸੀ ਜਿਸਨੇ ਦਿੱਤਾ, ਮੂੰਹੋਂ ਮੈਂ ਜੋ ਸੀ ਕੱਢਿਆ ਚੁੱਪ ਚੁਪੀਤੇ ਉਹ ਸਭ ਕੀਤਾ। ਮੂੰਹੋਂ ਕਦੇ ਉਫ਼ ਤੱਕ ਨਾ ਬੋਲਿਆ, ਨਾ ਹੀ ਕਿਸੇ ਦੇ ਅੱਗੇ ਦਿਲ ਆਪਣਾ ਖੋਲ੍ਹਿਆ। ਮੇਰੇ ਲਈ ਵੀ ਉਸ ਦਾ ਹਾਸਾ ਚੰਨ, ਤਾਰੇ, ਸੂਰਜ ਸੱਭੇ। ਮੇਰੀ ਮਾਂ ਮੇਰੇ ਲਈ ਸਭ ਕੁਝ, ਸਭ ਤੋਂ ਪਿਆਰੀ ਲੱਗੀ। ਬਚਪਨ ਬੀਤਿਆ ਆਈ ਜਵਾਨੀ, ਮੌਜਾਂ ਦੇ ਦਿਨ ਹੁਣ ਲੱਗਣ ਕਹਾਣੀ, ਧੀ ਦੇ ਵਿਆਹ ਦੇ ਫਿਕਰਾਂ ਦੇ ਵਿੱਚ, ਮਾਂ ਵੀ ਡੁੱਬੀ-ਡੁੱਬੀ ਲੱਗੇ। ਮੇਰੀ ਮਾਂ ਮੇਰੀ ਲਈ ਸਭ ਕੁਝ, ਸਭ ਤੋਂ ਪਿਆਰੀ ਲੱਗੇ। ਮਾਂ ਬਣਦਿਆਂ ਹਰ ਪਲ ਬੱਚਿਆਂ ਲਈ ਖੁਸ਼ੀ ਦੀ ਚਾਹਤ। ਮੇਰੀ ਮਾਂ ਦੇ ਮੇਰੇ ਲਈ ਕੀਤੇ, ਹਰ ਤਿਆਗ ਦਾ ਅਹਿਸਾਸ ਕਰਾਵੇ। ਮਾਂ ਮੈਨੂੰ ਕੋਈ ਮੂਰਤ, ਕੋਈ ਦੇਵੀ ਲੱਗੇ। ਮੇਰੀ ਮਾਂ ਮੇਰੇ ਲਈ ਸਭ ਕੁਝ, ਸਭ ਤੋਂ ਪਿਆਰੀ ਲੱਗੇ। ਮਾਵਾਂ ਹੁੰਦੀਆਂ ਠੰਡੀਆਂ ਛਾਵਾਂ, ਭਾਵੇਂ ਜਗ ਹੀ ਕਹਿੰਦਾ। ਖੁਦ ਬੇਟੀ ਤੋਂ ਪਤਨੀ ਤੇ ਫਿਰ

Read More »

ਮੁਸਕਾਨ ਬਣੀ ਰਹੇ-ਗੁਰਵਿੰਦਰ ਸਿੰਘ ਸਿੱਧੂ

ਮੁਸਕਾਨ ਬਣੀ ਰਹੇ-ਗੁਰਵਿੰਦਰ ਸਿੰਘ ਸਿੱਧੂ *ਮੁਸਕਾਨ ਬਣੀ ਰਹੇ* ਚਾਹੁੰਦਾ ਹਾਂ ਕਿ ਸਭਨਾਂ ਦੀ ਮੁਸਕਾਨ ਬਣੀ ਰਹੇ ਖੁਸ਼ੀ ਵੀ ਹਰ ਇੱਕ ਵਿਹੜੇ ਦੀ ਮਹਿਮਾਨ ਬਣੀ ਰਹੇ। ਢਿੱਡ ਬੰਨ੍ਹ ਕੇ ਹੀ ਆਖ਼ਰ ਨੂੰ ਸੌਣਾ ਪਏ ਗਰੀਬ ਨੂੰ ਰੋਟੀ ਕੁੱਤਿਆਂ ਨੂੰ ਪਾ ਦੁਨੀਆਂ ਲੱਖ ਧਨਵਾਨ ਬਣੀ ਰਹੇ। ਹੋਣ ਖੁਸ਼ੀਆਂ ਖੇੜੇ ਹਰ ਘਰੀਂ ਚਿਰਾਗ਼ ਵੀ ਰੌਸ਼ਨ ਪੁੱਤ ਸਰਵਣ ਵਰਗੀ ਦੁਨੀਆਂ ‘ਤੇ ਹਰ ਸੰਤਾਨ ਬਣੀ ਰਹੇ। ਉੱਤਮ ਕਲਾਕਾਰ ਤੂੰ ਤਰਾਸ਼ੀ ਦੁਨੀਆਂ ਏ ਜਿਸਨੇ ਜਿਊਂਦੇ ਬੁੱਤ ਘੜਨ ਦੀ ਕਲਾ ਵੇ ਤਰਖਾਣ ਬਣੀ ਰਹੇ। ਵੰਡੇ ਜੋ ਪਿਆਰ ਤੇ ਸਤਿਕਾਰ ਦੇ ਖਜ਼ਾਨੇ ਹਰ ਇੱਕ ਨੂੰ ਓਸ ਪਾਕ ਰੂਹ ਦੀ ਸਦੀਆਂ ਤੱਕ ਉੱਚੀ ਸ਼ਾਨ ਬਣੀ ਰਹੇ। ਲੰਗੜ੍ਹੇ ਹੋਏ ਇਨਸਾਫ਼ ਨੂੰ ਦੇਈਂ ਹਿੰਮਤ ਦੀਆਂ ਫਹੁੜੀਆਂ ਫ਼ਤਿਹ ਸੱਚ ਦੀ ਬਦੀ ‘ਤੇ ਹਰ ਮੈਦਾਨ ਬਣੀ ਰਹੇ। ਲੋੜਵੰਦ ਦੀ ਸੇਵਾ ਤੇ ਭੁੱਖੇ ਬੱਚਿਆਂ ਨੂੰ ਅੰਨ-ਜਲ ਕਰਨਾ ਨੇਕੀ ਹੀ ਸਾਡੀ ਸਦਾ ਪਹਿਚਾਣ ਬਣੀ ਰਹੇ। ਆਪਣੇ ਚਰਨਾਂ ਦੀ ਛੋਹ ਸਦਾ ਬਖ਼ਸ਼ੀਂ ਮੇਰੇ ਦਾਤਾ ਰਜ਼ਾ ਹਰ ਤੇਰੀ ‘ਸਿੱਧੂ’ ਲਈ ਫ਼ੁਰਮਾਨ ਬਣੀ ਰਹੇ। ਗੁਰਵਿੰਦਰ ਸਿੰਘ ਸਿੱਧੂ ਪ੍ਰੋਜੈਕਟ

Read More »
error: Content is protected !!
Scroll to Top